Saturday, November 26, 2011

ਪੰਜਾਬੀ ਫਿਲਮਾਂ ਨੇ ਹਰ ਪੱਥੋਂ ਚੰਗੀਆਂ ਬਣ ਰਹੀਆਂ ਨੇ-ਉਮ ਪੁਰੀ

ਹਿੰਦੀ ਅਤੇ ਪੰਜਾਬੀ ਫਿਲਮਾਂ ਦੇ ਜਾਣੇ ਮਸ਼ਹੂਰ ਕਲਾਕਾਰ ਉਮ ਪੁਰੀ ਦਾ ਕਹਿਣਾ ਹੈ ਕਿ ਪੰਜਾਬੀ ਫਿਲਮਾਂ ਨੇ ਪਹਿਲਾਂ ਨਾਲੋਂ ਬਹੁਤ ਤਰੱਕੀ ਕੀਤੀ ਹੈ ਅਤੇ ਤਕਨੀਕੀ ਅਤੇ ਦੁੱਜੇ ਪੱਧਰ ਤੇ ਚੰਗੀਆਂ ਫਿਲਮਾਂ ਦਾ ਨਿਰਮਾਣ ਹੋ ਰਿਹਾ ਹੈ। ਕੋਲਕਾਤਾ ਦੇ ਪਾਰਕ ਹੋਟਲ ਵਿਖੇ ਕਲਕੱਤਾ ਚੈਂਬਰ ਆਫ ਕਾਮਰਸ ਵਲੋਂ ਭਾਰਤੀ ਫਿਲਮ ਉਦਯੋਗ ਅਤੇ ਕਾਰਪੋਰੇਟ ਪੂਜੀ ਨਿਵੇਸ਼ ਵਿਸ਼ੇ ਤੇ ਇਕ ਸੈਮੀਨਾਰ ਤੇ ਪੁਜੇ ਉਮ ਪੁਰੀ ਨੇ ਕਿਹਾ ਕਿ ਉਹ ਹੋਰ ਪੰਜਾਬੀ ਫਿਲਮਾਂ ਚ ਕੰਮ ਕਰਨਾ ਚਾਹੁੰਦੇ ਹਨ, ਐਪਰ ਕੋਈ ਆਫਰ ਨਹੀਂ ਮਿਲਿਆ ਇਸਲਈ ਪੰਜਾਬੀ ਫਿਲਮਾਂ ਦੇ ਆਫਰ ਦੀ ਉਡੀਕ ਕਰ ਰਹੇ ਹਨ ਅਤੇ ਮੌਕਾ ਮਿਲਣ ਤੇ ਜਰੂਰ ਫਿਲਮ ਚ ਕੰਮ ਕਰਨਗੇ । ਵਿਦੇਸ਼ਾਂ ਚ ਹਿੰਦੀ ਦੇ ਨਾਲ-ਨਾਲ ਪੰਜਾਬੀ ਫਿਲਮਾਂ ਦੇ ਬਜਾਰ ਚ ਵੀ ਵਾਧਾ ਹੋਇਆ ਹੈ। ਅਜੇ ਹੋਰ ਵਾਧੇ ਦੀਆਂ ਸੰਭਾਵਨਾਵਾਂ ਹਨ।
ਉਨਾਂ ਕਿਹਾ ਕਿ ਕਾਰਪੋਰੇਟ ਜਗਤ ਨੂੰ ਚਾਹੀਦਾ ਹੈ ਕਿ ਪੂੰਜੀ ਲਾਉਣ ਤੋਂ ਪਹਿਲਾਂ ਫਿਲਮ ਉਦਯੋਗ ਬਾਰੇ ਜਾਨਕਾਰੀ ਹਾਸਿਲ ਕਰ ਲੈਣ, ਜਿਵੇ ਦੁਜੇ ਕਾਰੋਬਾਰ ਚ ਕੀਤਾ ਜਾਂਦਾ ਹੈ। ਇਸਦਾ ਕਾਰਨ ਇਹ ਹੈ ਕਿ ਜਿਹੜਾ ਵਪਾਰੀ ਪੂੰਜੀ ਨਿਵੇਸ਼ ਕਰੇ, ਉਸਦਾ ਪੈਸਾ ਵਾਪਸ ਆਵੇਗਾ ਤਾਂ ਉਹ ਨਵੀਂ ਫਿਲਮ ਬਣਾਏਗਾ ਅਤੇ ਕਲਾਕਾਰਾਂ ਨੂੰ ਕਮ ਮਿਲੇਗਾ। ਉਨਾਂ ਕਿਹਾ ਕਿ ਇਹ ਰਾ-ਵਨ ਦੀ ਨਾਕਾਮੀ ਨਾਲ ਇਕ ਵਾਰ ਫੇਰ ਸਾਬਿਤ ਹੋ ਗਿਆ ਹੈ ਕਿ ਕੋਈ ਵੀ ਹੀਰੋ ਫਿਲਮ ਹਿਟ ਕਰਨ ਦੀ ਗਾਰੰਟੀ ਨਹੀਂ ਦੇ ਸਕਦਾ। ਕਹਾਣੀ ਅਤੇ ਸਕ੍ਰੀਨ ਪਲੇ ਹੀ ਫਿਲਮ ਦੀ ਜਾਨ ਹੁੰਦੇ ਹਨ। ਰਾਜ ਕਪੂਰ ਜਿਹੇ ਨਿਰਮਾਤਾ ਨਿਰਦੇਸ਼ਕ ਦੀ ਸਤਿਯਮ ਸਿਵਮ ਸੁੰਦਰਮ ਜਿਹੀ ਫਿਲਮ ਫਲਾਪ ਹੁੰਦੀ ਸੀ ਤਾਂ ਉਹ ਡਿਸਟ੍ਰੀਬਿਉਟਰ, ਫਾਈਨੈਂਸਰ ਨੂੰ ਕਹਿੰਦੇ ਸਨ ਕਿ ਅਗਲੀ ਫਿਲਮ ਚ ਘਾਟਾ ਪੂਰਾ ਕਰ ਦਵਾਂਗੇ। ਐਪਰ ਅੱਜ ਇਕ ਫਿਲਮ ਤੋਂ ਬਾਦ ਨਿਰਮਾਤਾ, ਡਿਸਟ੍ਰੀਬਿਉਟਰ ਅਤੇ ਫਾਈਨੈਂਸਰ ਨਹੀਂ ਲੱਭਦਾ, ਲੋਕਾਂ ਦਾ ਭਰੋਸਾ ਹੀ ਖਤਮ ਹੋ ਗਿਆ ਹੈ।
ਇਸ ਮੌਕੇ ਪ੍ਰਸਿੱਧ ਫਿਲਮ ਨਿਰਦੇਸ਼ਕ ਗੌਤਮ ਘੋਸ਼ ਨੇ ਕਿਹਾ ਕਿ ਕਾਰਪੋਰੇਟ ਜਗਤ ਫਿਲਮਾਂ ਚ ਪੈਸੇ ਲਾ ਰਿਹਾ ਹੈ ਐਪਰ ਕਿਸੇ ਨੂੰ ਫਿਲਮ ਉਦਯੋਗ ਬਾਰੇ ਜਾਨਕਾਰੀ ਨਹੀਂ ਹੈ। ਇਥੇ ਉਨਾਂ ਦਾ ਸਵਾਗਤ ਹੈ ਪਰ ਪਹਿਲਾਂ ਉਹ ਪਤਾ ਲਾਉਣ ਕਿ ਕਿੰਨੇ ਸਿਨੇਮਾਘਰ ਚੰਗੀ ਤਰਾਂ ਚਲ ਰਹੇ ਹਨ, ਕਿਨੇਂ ਬੰਦ ਹੋਣ ਵਾਲੇ ਹਨ, ਕਰਮਚਾਰੀਆਂ ਨੂੰ ਬੀਮਾ ਅਤੇ ਦੁਜੀਆਂ ਸਿਹਤ ਸੇਵਾਵਾਂ ਨਹੀਂ ਮਿਲਦੀਆਂ ਕਿਉਂਕੀ ਇਹ ਸੰਗਠਿਤ ਉਦਯੋਗ ਨਹੀਂ ਹੈ।
ਨਿਰਦੇਸ਼ਕ ਕੇਨ ਘੋਸ਼ ਨੇ ਕਿਹਾ ਕਿ ਪਹਿਲਾਂ ਨਾਲੋ ਕਮਾਈ ਦੇ ਮੌਕੇ ਵਧੇ ਹਨ, ਜਿਸਦਾ ਨਤੀਜਾ ਇਹ ਹੈ ਕਿ ਬੀਤੇ ਦੋ ਸਾਲਾਂ ਚ ਅੱਠ ਫਿਲਮਾਂ ਨੇ 100 ਕਰੋੜ ਤੋਂ ਵੱਧ ਦਾ ਕਾਰੋਬਾਰ ਕੀਤਾ ਹੈ। ਪ੍ਰਸਿੱਧ ਹੀਰੋਇਨ ਰਿਤੂਪਰਨਾ ਸੈਨਗੁਪਤਾ ਨੇ ਇਸ ਮੌਕੇ ਕਿਹਾ ਕਿ ਵਿਦੇਸ਼ਾਂ ਚ ਭਾਰਤੀ ਫਿਲਮਾਂ ਦੀ ਮੰਗ ਚ ਵਾਧਾ ਹੋਇਆ ਹੈ। ਕਲਕਤਾ ਚੈਬਰ ਆਫ ਕਾਮਰਸ ਦੀ ਪ੍ਰਧਾਨ ਅਲਕਾ ਬਾਂਗੜ ਨੇ ਸਵਾਗਤੀ ਭਾਸ਼ਨ ਦਿੰਦਿਆਂ ਕਿਹਾ ਕਿ ਹਰ ਸਾਲ 52 ਭਾਸ਼ਾਂ ਚ ਭਾਰਤ ਚ ਇਕ ਹਜਾਰ ਫਿਲਮਾਂ ਦਾ ਨਿਰਮਾਣ ਹੁੰਦਾ ਹੈ ਅਤੇ 32 ਕਾਰਪੋਰੇਟ ਹਾਊਸ ਸਮੇਤ 400 ਸੰਸਥਾਵਾਂ ਵਲੋਂ ਫਿਲਮਾਂ ਬਣਾਈਆਂ ਜਾ ਰਹੀਆਂ ਹਨ। ਸਾਲਾਨਾ 40 ਲੱਖ ਟਿਕਟਾਂ ਦੀ ਵਿਕਰੀ ਹੁੰਦੀ ਹੈ ਅਤੇ 60 ਲੱਖ ਲੋਕਾਂ ਨੂੰ ਇਥੇ ਰੋਜਗਾਰ ਮਿਲਦਾ ਹੈ। ਫਿਲਮ ਨਗਰੀਦਾ ਸਾਲਾਨਾ ਕਾਰੋਬਾਰ ਹੁਣ 12 ਹਜਾਰ ਕਰੋੜ ਤੋਂ ਵੱਧ ਹੋ

No comments:

Post a Comment