Tuesday, November 22, 2011

ਵਿਰਾਸਤ-ਏ-ਖਾਲਸਾ ਕੇਂਦਰ



ਖ਼ਾਲਸਾ ਪੰਥ ਦੀ ਨਿਰਾਲੀ ਅਤੇ ਵਿਲੱਖਣ ਗਾਥਾ ਨੂੰ, ਆਵਾਜ਼, ਰੌਸ਼ਨੀ, ਕਲਾ ਤੇ ਸਪੇਸ ਦੀ ਮਲਟੀਮੀਡੀਆ ਤੇ ਅਤਿ-ਆਧੁਨਿਕ ਇਲੈਕਟ੍ਰਾਨਿਕ ਤਕਨਾਲੋਜੀ ਜ਼ਰੀਏ ਸੁਚੱਜਾ ਤੇ ਸਾਰਥਕ ਸੁਮੇਲ ਪੈਦਾ ਕਰਕੇ ਮੁੜ ਸਜੀਵ ਤੇ ਸੁਰਜੀਤ ਕਰੇਗਾ 'ਵਿਰਾਸਤ-ਏ-ਖ਼ਾਲਸਾ ਕੇਂਦਰ'। ਸ੍ਰੀ ਅਨੰਦਪੁਰ ਸਾਹਿਬ ਦੀ ਜ਼ਰਖੇਜ਼ ਧਰਤੀ 'ਤੇ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ ਵਿਚ 100 ਏਕੜ ਜ਼ਮੀਨ ਵਿਚ 300 ਕਰੋੜ ਰੁਪਏ ਤੋਂ ਵੱਧ ਰਕਮ ਨਾਲ ਉਸਾਰਿਆ ਜਾਣ ਵਾਲਾ 'ਵਿਰਾਸਤ-ਏ-ਖ਼ਾਲਸਾ ਕੇਂਦਰ' ਸਿੱਖ ਕੌਮ ਦੇ ਧਰਮ, ਵਿਰਸੇ ਤੇ ਸੱਭਿਆਚਾਰ ਦੇ 500 ਸਾਲਾਂ ਦੇ ਇਤਿਹਾਸ ਨੂੰ ਦੁਰਲੱਭ ਇਤਿਹਾਸਕ ਕਲਾ-ਕ੍ਰਿਤਾਂ ਤੇ ਪਵਿੱਤਰ ਨਿਸ਼ਾਨੀਆਂ ਦੀ ਮਦਦ ਨਾਲ ਰੂਪਮਾਨ ਕੀਤਾ ਗਿਆ ਹੈ, ਜਿਸ ਨਾਲ ਦੇਖਣ ਵਾਲਾ ਘਟਨਾਵਾਂ ਤੇ ਦ੍ਰਿਸ਼ਾਂ ਨੂੰ ਹੰਢਾਉਂਦਾ ਮਹਿਸੂਸ ਕਰੇਗਾ। ਖ਼ਾਲਸਾ ਪੰਥ ਦੀ ਜਨਮ ਸਥਲੀ ਤਖ਼ਤ ਸ੍ਰੀ ਕੇਸਗੜ• ਸਾਹਿਬ ਤੋਂ ਦੱਖਣ-ਪੂਰਬੀ ਬਾਹੀ ਵੱਲ ਇਤਿਹਾਸਕ ਕਿਲ•ਾ ਅਨੰਦਗੜ• ਸਾਹਿਬ ਦੀ ਪੂਰਬੀ ਵੱਖੀ ਵਿਚ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਮਨਮੋਹਕ ਗੋਦ ਵਿਚ ਬਣਿਆ 'ਵਿਰਾਸਤ-ਏ-ਖ਼ਾਲਸਾ ਕੇਂਦਰ' 100 ਏਕੜ ਵਿਚ ਫ਼ੈਲਿਆ ਹੋਇਆ ਹੈ। ਇਸ ਦੀ ਸਮੁੱਚੀ ਇਮਾਰਤ ਨੂੰ ਦੇਖਣ ਤੋਂ ਇੰਝ ਜਾਪਦਾ ਹੈ ਕਿ ਜਿਵੇਂ ਕੋਈ ਵਿਅਕਤੀ ਗੋਡਿਆਂ ਭਾਰ ਬੈਠ ਕੇ ਦੋਵੇਂ ਹੱਥ ਅੱਡੀ ਰੱਬ ਕੋਲੋਂ ਕੁਝ ਮੰਗ ਰਿਹਾ ਹੋਵੇ। ਕਿਲ•ਾ ਅਨੰਦਗੜ• ਸਾਹਿਬ ਦੇ ਨਾਲ ਪਹਾੜੀਆਂ, ਖੱਡਾਂ ਅਤੇ ਚੋਆਂ ਨੂੰ ਬਣਾਵਟ ਨਾਲ ਤਿਆਰ ਕਰਕੇ ਝੀਲ ਵਿਚ ਬਦਲ ਦਿੱਤਾ ਗਿਆ ਹੈ ਤੇ ਪੰਜ ਹੋਰ ਛੋਟੀਆਂ ਝੀਲਾਂ ਬਣਾਈਆਂ ਗਈਆਂ ਹਨ, ਜਿਨ•ਾਂ ਵਿਚੋਂ ਪਾਣੀ ਇਕ-ਦੂਜੀ ਵਿਚ ਲਗਾਤਾਰ ਵਹਿੰਦਾ ਰਹੇਗਾ। ਇਸ ਤੋਂ ਇਲਾਵਾ 6500 ਵਰਗ ਮੀਟਰ ਵਿਚ ਫ਼ੈਲਿਆ ਅਜਾਇਬਘਰ ਇਸ 'ਵਿਰਾਸਤ-ਏ-ਖ਼ਾਲਸਾ ਕੇਂਦਰ' ਦਾ ਮੁੱਖ ਹਿੱਸਾ ਹੈ। ਕਿਲ•ਾ ਅਨੰਦਗੜ• ਸਾਹਿਬ ਦੇ ਨਾਲ ਲੱਗਦੀ ਸੜਕ ਤੋਂ ਰੈਂਪ ਵਾਂਗ ਢਲਦੇ ਰਸਤੇ ਰਾਹੀਂ ਵਿਰਾਸਤੀ ਇਮਾਰਤ ਵਿਚ 321 ਮੀਟਰ ਦੀ ਉਚਾਈ 'ਤੇ 327 ਮੀਟਰ ਦੀ ਉਚਾਈ ਤੱਕ ਜਾਣ ਦਾ ਪ੍ਰਬੰਧ ਕੀਤਾ ਗਿਆ ਹੈ, ਜਿਥੇ ਵਿਰਾਸਤ ਦਾ ਅਦਭੁੱਤ ਦ੍ਰਿਸ਼ ਪੇਸ਼ ਕੀਤਾ ਗਿਆ ਹੈ। ਦੇਖਣ ਵਾਲਾ ਵਿਅਕਤੀ 500 ਸਾਲ ਪਹਿਲਾਂ ਵਾਲੀ ਭੂਗੋਲਿਕ, ਭਾਵਨਾਤਮਿਕ ਅਤੇ ਮਾਨਸਿਕ ਸਥਿਤੀ ਵਿਚ ਮਹਿਸੂਸ ਕਰਦਾ ਹੈ, ਜਿਥੇ ਉਸ ਨੂੰ ਇਸ ਬਾਰੇ ਹੋਰ ਜਾਨਣ ਦੀ ਤੀਬਰਤਾ ਪੈਦਾ ਹੁੰਦੀ ਹੈ। ਕਮਲ ਦੇ ਫ਼ੁੱਲ ਦੇ ਆਕਾਰ ਦੀਆਂ ਪੰਜ ਪੱਤੀਆਂ ਵਰਗਾ ਨੁਮਾਇਸ਼ ਭਵਨ ਹੈ, ਜਿਹੜਾ ਨਾਲ ਲੱਗਦੀ ਇਮਾਰਤ ਨਾਲੋਂ 31 ਮੀਟਰ ਉੱਚਾ ਹੈ। ਇਸ ਫ਼ੁਲਨੁਮਾ ਇਮਾਰਤ ਨੂੰ 'ਪੰਜ ਪਿਆਰਿਆਂ' ਦੇ ਨਾਂਅ ਸਮਰਪਿਤ ਕੀਤਾ ਗਿਆ ਹੈ। ਇਮਾਰਤ ਦੇ ਕੁੱਲ ਗਿਆਰਾਂ ਹਿੱਸੇ ਦਸ ਗੁਰੂ ਸਾਹਿਬਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਵਾਰੀਖ ਨੂੰ ਬਿਆਨਦੇ ਪ੍ਰਤੀਤ ਹੁੰਦੇ ਹਨ। 'ਨਾਨਕ ਨਾਮ ਚੜ•ਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ' ਦੇ ਸੰਦੇਸ਼ ਨਾਲ ਇਸ ਵਿਰਾਸਤ ਕੇਂਦਰ ਦਾ ਅੰਤਿਮ ਪੜਾਅ ਖ਼ਤਮ ਹੁੰਦਾ ਹੈ। 'ਵਿਰਾਸਤ-ਏ-ਖ਼ਾਲਸਾ ਕੇਂਦਰ' ਨੂੰ ਦੋ ਭਾਗਾਂ ਵਿਚ ਵੰਡਿਆ ਹੋਇਆ ਹੈ, ਜਿਸ ਵਿਚੋਂ ਪਹਿਲਾ ਭਾਗ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਸੌਂਪਣ ਤੋਂ ਬਾਅਦ ਜੋਤੀ-ਜੋਤਿ ਸਮਾਉਣ ਤੱਕ ਦੇ ਇਤਿਹਾਸ ਨੂੰ ਰੂਪਮਾਨ ਕਰਦਾ ਹੈ। ਦੂਜਾ ਭਾਗ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਅਠਾਰਵੀਂ ਸਦੀ ਦੇ ਖ਼ਾਲਸਾ ਪੰਥ ਦੇ ਖੂਨੀ ਪੰਧ ਨੂੰ ਦਰਸਾਉਂਦਾ ਹੋਇਆ 1947 ਦੀ ਭਾਰਤ-ਪਾਕਿ ਵੰਡ ਦੇ ਬਿਰਤਾਂਤ ਦੇ ਨਾਲ ਸਮਾਪਤ ਹੁੰਦਾ ਹੈ। ਉਂਝ ਤਾਂ ਸਾਰੀਆਂ ਗੈਲਰੀਆਂ ਵਿਚ ਹੀ ਕਲਾਕ੍ਰਿਤਾਂ ਤੇ ਆਧੁਨਿਕ ਤਕਨੀਕਾਂ ਰਾਹੀਂ ਪਹਿਲੀ ਪਾਤਿਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਸਿੱਖੀ ਦਾ ਬੂਟਾ ਲਗਾਉਣ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਖ਼ਾਲਸੇ ਦੀ ਸਾਜਨਾ ਕਰਕੇ ਇਸ ਬੂਟੇ ਨੂੰ ਸੰਪੂਰਨਤਾ ਬਖ਼ਸ਼ਣ ਤੱਕ ਦੇ ਅਦੁੱਤੀ ਇਤਿਹਾਸ ਨੂੰ ਅਦਭੁੱਤ, ਕਲਾਤਮਿਕ ਅਤੇ ਸਜੀਵ ਤਰੀਕੇ ਨਾਲ ਰੂਪਮਾਨ ਕੀਤਾ ਗਿਆ ਹੈ, ਪਰ ਇਮਾਰਤ ਤੋਂ ਬਾਹਰ ਕੜਾਕੇ ਦੀ ਧੁੱਪ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਤੱਤੀ ਤਵੀ 'ਤੇ ਬੈਠ ਕੇ ਸ਼ਹਾਦਤ ਵਾਲੀ ਘਟਨਾ ਨੂੰ ਬੜੇ ਹੀ ਅਲੋਕਾਰੀ ਤਰੀਕੇ ਨਾਲ ਰੂਪਮਾਨ ਕੀਤਾ ਗਿਆ ਹੈ। ਏਅਰ ਕੰਡੀਸ਼ਨਡ ਗੈਲਰੀਆਂ ਵਿਚੋਂ ਬਾਹਰ ਨਿਕਲ ਕੇ ਜਦੋਂ ਕੋਈ ਵਿਅਕਤੀ ਤੱਤੀ ਤਵੀ ਨੂੰ ਦੇਖਦਾ ਹੈ ਤਾਂ ਬਦਲੇ ਤਾਪਮਾਨ ਵਿਚ ਉਸ ਦਾ ਸਰੀਰ ਮਹਿਸੂਸ ਕਰਦਾ ਹੈ, ਜਿਵੇਂ ਕੋਲ ਬਲ ਰਹੀ ਤਵੀ ਦੀ ਤਪਸ਼ ਉਸ ਨੂੰ ਵੀ ਲੂਹ ਰਹੀ ਹੋਵੇ। 'ਵਿਰਾਸਤ-ਏ-ਖ਼ਾਲਸਾ ਕੇਂਦਰ' ਵਿਚ ਦੇਖਣ ਵਾਲਿਆਂ ਲਈ ਕੋਈ ਮਨੁੱਖੀ ਗਾਈਡ ਨਹੀਂ , ਆਡੀਓ ਗਾਈਡ ਨਾਂਅ ਦਾ ਇਕ ਯੰਤਰ ਕੰਨ ਨਾਲ ਲਗਾ ਕੇ ਤੁਹਾਡੀ ਚੁਣੀ ਹੋਈ ਭਾਸ਼ਾ ਵਿਚ ਜਾਣਕਾਰੀ ਦੇਵੇਗਾ। ਇਸ ਵਿਰਾਸਤੀ ਕੇਂਦਰ ਵਿਚ ਖ਼ਾਲਸਾ ਪੰਥ ਇਤਿਹਾਸ ਦੇ ਨਾਲ-ਨਾਲ ਪੰਜਾਬ ਦੇ ਸੱਭਿਆਚਾਰ ਨੂੰ ਵੀ ਦਿਖਾਇਆ ਗਿਆ ਹੈ। ਵਿਰਾਸਤੀ ਕੇਂਦਰ ਦੇ ਦੂਜੇ ਹਿੱਸੇ ਵਿਚ ਪੈਦਲ ਚੱਲਣ ਵਾਲੇ 165 ਮੀਟਰ ਲੰਬੇ ਪੁਲ ਰਾਹੀਂ ਪਹੁੰਚਿਆ ਜਾ ਸਕੇਗਾ ਤੇ ਇਸ ਭਾਗ ਵਿਚ ਦੋ ਮੰਜ਼ਿਲਾ ਰੈਫ਼ਰੈਂਸ ਲਾਇਬਰੇਰੀ ਹੋਵੇਗੀ। ਇਸ ਵਿਚ ਖੋਜ ਪੁਸਤਕਾਂ, ਹੱਥ ਲਿਖਤ ਖਰੜੇ ਤੇ ਹਵਾਲਾ ਸਮੱਗਰੀ, ਫ਼ਿਲਮਾਂ, ਵੀਡੀਓ ਰਿਕਾਰਡ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦਾਂ ਦੀ ਰਾਗਾਂ ਵਿਚ ਰੀਕਾਰਡਿੰਗ ਕਰਕੇ ਰੱਖੀ ਜਾਵੇਗੀ। ਅਸਥਾਈ ਨੁਮਾਇਸ਼ਾਂ ਲਈ ਖ਼ਾਸ ਗੈਲਰੀ ਅਤੇ 400 ਸੀਟਾਂ ਵਾਲਾ ਆਡੀਟੋਰੀਅਮ ਹੈ। ਵਿਰਾਸਤ ਕੇਂਦਰ ਨੂੰ ਸੁੰਦਰਤਾ ਤੇ ਸ਼ੀਤਲਤਾ ਪ੍ਰਦਾਨ ਕਰਦਾ ਹੈ 7 ਏਕੜ ਵਿਚ ਫ਼ੈਲਿਆ ਔਸਤ 2.5 ਫ਼ੁੱਟ ਡੂੰਘਾਈ ਵਾਲਾ ਤਲਾਬ ਅਤੇ ਸੁੰਦਰ ਨੀਲੇ ਪਾਣੀ ਦਾ ਵਹਿੰਦਾ ਝਰਨਾ ਜਿਸ ਨੂੰ 'ਵਾਟਰ ਬਾਡੀ' ਕਿਹਾ ਜਾਂਦਾ ਹੈ।

No comments:

Post a Comment