Tuesday, November 29, 2011

ਪਾਸਪੋਰਟ ਸੇਵਾ ਕੇਂਦਰ 2 ਦਸੰਬਰ ਤੋਂ ਲਵੇਗਾ ਆਨਲਾਈਨ ਦਰਖਾਸਤਾਂ

ਕੋਲਕਾਤਾ ਚ ਪਹਿਲਾ ਪਾਸਪੋਰਟ ਸੇਵਾ ਕੇਂਦਰ 2 ਦਸੰਬਰ ਤੋਂ ਆਨਲਾਈਨ ਰਾਹੀਂ ਦਰਖਾਸਤਾਂ ਲੈਣਾ ਆਰੰਭ ਕਰੇਗਾ ਅਤੇ 5 ਦਸੰਬਰ ਨੂੰ ਉਮੀਦਵਾਰਾਂ ਦੇ ਇੰਟਰਵਿਉ ਹੋਣਗੇ। ਡਬਲੂਡਬਲੂਡਬਲੂ ਡਾਟ ਪਾਸਪੋਰਟਇੰਡੀਆ ਡਾਟ ਗੀਉਵੀਡਾਟ ਇਨ ਤੇ ਲਾਗਆਨ ਕਰਕੇ ਫਾਰਮ ਭਰਨ, ਅਪਲੋਡ ਕਰਨ ਤੋਂ ਬਾਦ ਸੰਬੰਧਿਤ ਦਸਤਾਵੇਜ ਸਕੈਨ ਕਰਕੇ ਭੇਜਣੇ ਪੈਣਗੇ। ਪੁਰਾਣੇ ਤਰੀਕੇ ਨਾਲ ਪਾਸਪੋਰਟ ਚ ਲੋਕਾ ਨੂੰ ਭਾਰੀ ਲਾਈਨ ਲਾਉਣੀ ਪੈਂਦੀ ਸੀ ਅਤੇ ਘੰਟਿਆਂ ਤਕ ਖੜਾ ਰਹਿਣਾ ਪੈਂਦਾ ਸੀ। ਐਪਰ ਨਵੇਂ ਸਿਸਟਮ ਨਾਲ ਇਹ ਪਰੇਸ਼ਾਨੀ ਦੂਰ ਹੋ ਜਾਵੇਗੀ।
ਇਥੇ ਇਹ ਜਿਕਰਯੋਗ ਹੈ ਕਿ ਡਲਹੋਸੀ ਦੇ ਬ੍ਰੇਬਨ ਰੋਡ ਦਾ ਪੁਰਾਣਾ ਪਾਸਪੋਰਟ ਦਫਤਰ ਹੁਣ ਸਿਰਫ ਡਿਪਲੈਮੋਟਿਕ ਅਤੇ ਸਰਕਾਰੀ ਪਾਸਪੋਰਟ ਬਾਰੇ ਦਰਖਾਸਤਾਂ ਹੀ ਮਜੂਰ ਕਰੇਗਾ। ਦੁਜੀਆਂ ਸਾਰੀਆਂ ਦਰਖਾਸਤਾਂ ਆਨਲਾਈਨ ਕਰਨੀਆਂ ਪੈਣਗੀਆਂ। ਇਸ ਬਾਰੇ ਵੱਧ ਜਾਨਕਾਰੀ ਹਾਸਿਲ ਕਰਨ ਲਈ 5 ਦਸੰਬਰ ਤੋਂ ਬਾਦ 1800-258-1800 ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ।

No comments:

Post a Comment