Tuesday, September 18, 2012

ਤ੍ਰਿਣਮੂਲ ਕਾਂਗਰਸ ਹੁਣ ਯੁਪੀਏ ਦਾ ਹਿਸਾ ਨਹੀਂ -ਮਮਤਾ


 ਮੁੱਖ ਮੰਤਰੀ ਮਮਤਾ ਬੈਨਰਜੀ ਨੇ ਐਲਾਨ ਕੀਤਾ ਹੈ ਕਿ ਯੁਪੀਏ ਸਰਕਾਰ ਚ ਦੂਜੀ ਸਭਤੋ ਵੱਡੀ ਪਾਰਟੀ ਤ੍ਰਿਣਮੂਲ ਕਾਂਗਰਸ ਹੁਣ ਕੇਂਦਰ ਸਰਕਾਰ ਦਾ ਹਿੱਸਾ ਨਹੀਂ ਹੈ।ਅੱਜ ਸ਼ਾਮ ਕੋਲਕਾਤਾ ਦੇ ਟਾਊਨਹਾਲ ਵਿਖੇ ਪਾਰਟੀ ਦੀ ਸੰਸਦੀ ਕਮੇਟੀ ਦੇ ਮੈਂਬਰਾਂ  ਦੀ ਤਕਰੀਬਨ ਤਿੰਨ ਘੰਟੇ ਚਲੀ ਮੀਟਿੰਗ ਤੋਂ ਬਾਦ ਉਨਾਂ ਐਲਾਨ ਕੀਤਾ ਕਿ ਸਾਡੇ ਸਾਰੇ ਮੰਤਰੀ ਸੁਕਰਵਾਰ ਨੂੰ ਦਿਲੀ ਜਾ ਕੇ ਪ੍ਰਧਾਨਮੰਤਰੀ  ਡਾਕਟਰ ਮਨਮੋਹਨ ਸਿੰਘ ਨੂੰ ਅਸਤੀਫਾ ਦੇਣਗੇ।
ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਅਸੀਂ ਸਰਕਾਰ ਚ ਰਹਿਣਾ ਚਾਹੁੰਦੇ ਸੀ ਇਸਲਈ ਕੇਂਦਰ ਸਰਕਾਰ ਨੂੰ ਤਿੰਨ-ਚਾਰ ਦਿਨ ਪਹਿਲਾਂ ਸਮਾਂ ਦਿਤਾ ਸੀ ਕਿ ਡੀਜਲ ਦੀਆਂ ਕੀਮਤਾਂ ਚ ਵਾਧਾ ਵਾਪਸ ਲੈਣ, ਰਸੋਈ ਗੈਸ ਬਾਰੇਫੈਸਲਾ ਬਦਲਣ ਅਤੇ ਐਫਡੀਆਈ ਬਾਰੇ ਫੈਸਲਾ ਰੱਦ ਕਰਨ ਲਈ ਪਹਿਲ ਕਰਨ, ਪਰ ਕੇਂਦਰ ਸਰਕਾਰ ਨੇ ਇਹੋ ਜਿਹਾ ਕੁਛ ਨਹੀਂ ਕੀਤਾ। ਕੋਲਾ ਘੁਟਾਲੇ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਕੇਂਦਰ ਨੇ ਇਹ ਫੈਸਲਾ ਕੀਤਾ ਹੈ। ਉਹ ਨਹੀਂ ਚਾਹੁੰੇਦੇ ਸੀ ਕਿ ਅਸੀਂਕੇਂਦਰ ਸਰਕਾਰ ਚ ਰਹੀਏ ਕਿਉਂਕਿ ਸਾਡੇ ਹੁੰਦੇ ਉਨਾਂ ਦੀ ਬਲੈਕਮੇਲਿੰਗ ਨਹੀਂ ਚਲਦੀ।
ਮਮਤਾ ਨੇ ਕਿਹਾ ਕਿ ਕਾਂਗਰਸ ਦੀ ਆਦਤ ਬਲੈਕਮੇਲ ਕਰਨ ਦੀ ਹੈ। ਮਮਤਾ ਨਹੀਂ ਤਾ ਮਾਯਾਵਤੀ ਨੂੰ ਮਨਾ ਲਉ, ਮਾਆਵਚੀ ਨਹੀਂ ਤਾਂ ਮੁਲਾਇਮ ਹੈ। ਡੀਐਮਕੇ ਨਹੀਂ ਤਾਂ ਏਆਈਡੀਐਕੇ, ਲਾਲੂ ਨਹੀਂ ਤਾਂ ਨੀਤੀਸ਼ ਕੁਮਾਰ ਪਰ ਅਸੀਂ ਇਹੋ ਜਿਹੇ ਨਹੀਂ ਹਾਂ। ਤ੍ਰਿਣਮੂਲ ਕਾਂਗਰਸ ਹੀ ਦੇਸ਼ ਦੀ ਇਕੋ ਇਕ ਇਹੋ ਜਿਹੀ ਪਾਰਟੀ ਹੈ, ਜਿਹੜੀ ਲੋਕਾਂ ਬਾਰੇ ਸੋਚਦੀਹੈ ਅਤ ਲੋਕਾਂ ਬਾਰੇ ਕੰਮ   ਕਰਦੀ ਹੈ।

No comments:

Post a Comment