Thursday, September 13, 2012

ਪੰਜਾਬ ਤੋਂ ਲੈ ਕੇ ਬੰਗਾਲ ਤਕ ਸਮਾਜਵਾਦੀ ਪਾਰਟੀ ਦਾ ਦਬਦਬਾ ਹੋਵੇਗਾ-ਮੁਲਾਇਮ

 ਸਮਾਜਵਾਦੀ ਪਾਰਟੀ ਦੇ ਮੁਖੀ ਮੁਲਾਇਮ ਸਿੰਘ ਯਾਦਵ ਨੇ ਅੱਜ ਕੋਲਕਾਤਾ ਵਿਖੇ ਐਲਾਨ ਕੀਤਾ ਕਿ 2014 ਚ ਹੋਣ ਵਾਲੇ ਲੋਕਸਭਾ ਚੋਣ ਨਤੀਜਿਆਂ ਚ ਸਮਾਜਵਾਦੀ ਪਾਰਟੀ ਦਾ ਦਬਦਬਾ ਹੋਵੇਗਾ ਅਤੇ ਪੰਜਾਬ ਤੋਂ ਲੈ ਕੇ ਬੰਗਾਲ ਤਕ ਉਨਾਂ ਦੀ ਚਲੇਗੀ। ਇਥੇ  ਨਲਬਨ ਵਿਖੇ ਰਾਸਟਰੀ ਐਗਜੀਕਿਉਟਿਵ ਦੀ ਦੋ ਰੋਜਾ ਕਾਰਜ ਸੰਮਤੀ ਦਾ ਉਦਘਾਟਨ ਕਰਦਿਆਂ ਉਨਾਂ   ਕਾਂਗਰਸ ਤੇ ਹੱਲਾ ਬੋਲਦਿਆਂ ਕਿਹਾ ਕਿ ਉਹ ਸਿਰ ਤੋਂ ਲੈ ਕੇ ਪੈਰ ਤਕ ਭ੍ਰਿਸਟਾਚਾਰ ਚ ਡੁੱਬੀ ਹੋਈ ਹੈ ਅਤੇ ਭਾਰਤੀ ਜਨਤਾ ਪਾਰਟੀ ਦੀ ਹਾਲਤ ਖਰਾਬ ਹੈ। ਇਹੋ ਜਿਹੀ ਹਾਲਤ ਚ ਸਾਡੀ ਜਿੰਮੇਵਾਰੀ ਵਧ ਗਈ ਹੈ। ਕੋਲਕਾਤਾ ਚ ਦੋ ਰੋਜਾ ਸੰਮੇਲਨ ਚ ਭਾਵੇਂ ਖੱਬੇ ਪੱਖੀ ਅਤੇ ਤ੍ਰਿਣਾਮੂਲ ਕਾਂਗਰਸ ਦੋਵੇ ਪਾਰਟੀਆਂ ਵਿਰੁਧ ਕੁਛ ਖਾਸ ਨਹੀਂ ਕਿਹਾ ਗਿਆ ਪਰ ਸੰਕੇਤ ਦਿਤੇ ਗਏ ਕਿ ਤੀਜਾ ਮੋਰਚੇ ਦਾ ਗਠਨ ਕੀਤਾ ਜਾਵੇਗਾ ਅਤੇ ਸਮਾਜਵਾਦੀ ਪਾਰਟੀ ਮਾਰਕਸੀ ਪਾਰਟੀ ਨੂੰ ਮੋਰਚੇ ਚ ਸਾਮਿਲ ਕਰਨਾ ਚਾਹੁੰਦੀ ਹੈ।
ਉਨਾਂ ਕਿਹਾ ਕਿ ਅਸੀਂ ਤੀਜੇ ਮੋਰਚੇ ਦਾ ਬੁਟਾ ਲਾ ਦਿਤਾ ਹੈ ਹੁਣ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਵਿਰੋਧੀ ਪਾਰਟੀਆਂ ਨੂੰ ਇਕਜੁੱਟ ਹੋ ਕੇ ਨਵਾ ਮੋਰਚਾ ਬਨਾਉਣ ਦੀ ਲੋੜ ਹੈ।
Îਮੁਲਾਇਮ ਨੇ ਕਿਹਾ ਕਿ ਅਸੀਂ ਉਤਰ ਪ੍ਰਦੇਸ ਚ ਪਹਿਲਾਂ ਹੀ ਸੱਤਾ ਚ ਹਾਂ, ਆਉਣ ਵਾਲੀ ਲੋਕਸਭਾ ਚੋਣਾਂ ਚ ਪੱਛਮੀ ਬੰਗਾਲ ਚ ਵੀ ਅਸੀਂ ਚੰਗੀਆਂ ਸੀਟਾਂ ਪ੍ਰਾਪਤ ਕਰਾਂਗੇ। ਹਾਲਾਤ ਇਹੋ ਜਿਹੇ ਹੋ ਜਾਣਗੇ ਕਿ ਸਮਾਜਵਾਦੀਆਂ ਬਿਨਾਂ ਕੇਂਦਰ ਚ ਕੋਈ ਸਰਕਾਰ ਨਹੀਂ ਬਣ ਸਕੇਗੀ ਅਤੇ ਸਾਡਾ ਦਬਦਬਾ ਕਾਇਮ ਹੋਵੇਗਾ।
ਕਾਂਗਰਸ ਤੇ ਹੱਲਾ ਬੋਲਦਿਆਂ ਉਨਾਂ ਕਿਹਾ ਕਿ ਦੇਸ ਬੇਰੋਜਗਾਰੀ, ਗਰੀਬੀ ਜਿਹੀਆਂ ਸਮਸਿਆ ਨਾਲ ਜੁਝ ਰਿਹਾ ਹੈ। ਸਾਡੀਆਂ ਸਰਹੱਦਾਂ ਸੁਰਖਿਅਤ ਨਹੀਂ ਹਨ। ਘੋਟਾਲਿਆਂ ਤੇ ਘੁਟਾਲੇ ਹੋ ਰਹੇ ਹਨ। ਕਾਂਗਰਸ ਭਾਵੇਂ ਵੱਡੀ ਪਾਰਟੀ ਹੈ ਪਰ ਉਨਾਂ ਦਾ ਭਰੋਸਾ ਖਤਮ ਹੋ ਗਿਆ ਹੈ। ਲੋਕਾਂ ਲਈ ਕੁਛ ਵੀ ਕਰਨ ਚ ਉਹ ਨਾਕਾਮ ਰਹੀ ਹੈ। ਘੁਟਾਲਿਆਂ ਨਾਲ ਉਸਦੀ ਛਵੀ ਹੋਰ ਖਰਾਬ ਹੋਈ ਹੈ।
ਸੱਚਰ ਸੰਮਤੀ ਦੀ ਰਿਪੋਰਟ ਦਾ ਜਿਕਰ ਕਰਦਿਆਂ ਉਨਾਂ ਕਿਹਾ ਕਿ ਦੇਸ ਚ ਮੁਸਲਮਾਨਾ ਦੀ ਹਾਲਤ ਅਨੂਸੂਚਿਤ ਜਾਤੀ ਅਤੇ ਜਨਜਾਤੀ ਨਾਲੋਂ ਵੀ ਖਰਾਬ ਹੈ। ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਸੰਮਤੀ ਬਣਾਈ ਸੀ ਪਰ ਉਹੋ ਸੰਮਤੀ ਦੀਆਂ ਸਿਫਾਰਿਸਾਂ ਨਹੀਂ ਮੰਨ ਰਹੇ। ਕੋਲਾ ਮੰਤਰੀ ਤੇ ਹੱਲਾ ਬੋਲਦਿਆਂ ਉਨਾਂ ਕਿਹਾ ਕਿ ਇਕ ਮੰਤਰੀ ਨੇ ਤਾਂ ਮੰਤਰਾਲੇ ਸੰਭਾਲਦਿਆਂ ਹੀ ਆਪਣੇ ਰਿਸ਼ਤੇਦਾਰਾਂ ਨੂੰ ਕੋਲ ਬਲਾਕ ਵੰਢਣੇ ਸੁਰੂ ਕਰ ਦਿਤੇ। 

ਸਮਾਜਵਾਦੀ ਪਾਰਟੀ ਦੇ ਆਗੂ ਮੁਲਾਇਮ ਸਿੰਘ ਯਾਦਵ ਨੇ ਕੋਲਕਾਤਾ ਵਿਖੇ ਪਾਰਟੀ ਦੀ ਰਾਸਟਰੀ ਕਾਰਜਕਾਰਨੀ ਦੀ ਦੋ ਰੋਜਾ ਮੀਟਿੰਗ ਦੇ ਆਖਰੀ ਦਿਨ ਐਲਾਨ ਕੀਤਾ ਕਿ ਆਉਣ ਵਾਲੇ ਲੋਕ ਸਭਾ ਚੋਣਾਂ ਚ ਉੁਨਾਂ ਦੀ ਪਾਰਟੀ ਇਕੱਲੇ ਚੋਣ ਲੜੇਗੀ ਅਤੇ ਕਿਸੇ ਪਾਰਟੀ ਨਾਲ ਗਠਜੋੜ ਨਹੀਂ ਕਰੇਗੀ। ਉਨਾਂ ਕਿਹਾ ਕਿ 2014 ਦੀਆਂ ਚੋਣਾਂ ਤੋਂ ਬਾਦ ਹੀ ਤੀਜੇ ਮੋਰਚੇ ਬਾਰੇ ਫੈਸਲਾ ਕੀਤਾ ਜਾਵੇਗਾ। ਪ੍ਰਧਾਨਮੰਤਰੀ ਬਨਣ ਬਾਰੇ ਪੁੱਛੇ ਕਿ ਸਵਾਲ ਦੇ ਜਵਾਬ ਚ ਉਨਾਂ ਕਿਹਾ ਕਿ ਜਦੋਂ ਦੇਵਗੋੜਾ ਪ੍ਰਧਾਨਮੰਤਰੀ ਬਣ ਸਕਦੇ ਹਨ ਤਾਂ ਮੈਂ ਕਿਉਂ ਨਹੀਂ? ਕੀ ਮੈਂ ਕੋਈ ਸੰਤ ਹਾਂ ਕੀ ਇਹੋ ਜਿਹੀ ਖਾਹਿਸ ਨਾਂ ਰਖਾਂ? ਮੁੱਖ ਮੰਤਰੀ ਮਮਤਾ ਬੈਨਰਜੀ ਬਾਰੇ ਉਨਾਂਕਿਹਾ ਕਿ ਉਹ ਮੇਰੀ ਛੋਟੀ ਭੈਣ ਜਿਹੀ ਹੈ ਅਤੇ ਕਿਸੇ ਤਰਾਂ ਦਾ ਵਿਵਾਦ ਨਹੀਂ ਹੈ। ਰਾਸਟਰਪਤੀ ਚੋਣਾਂ ਦਾ ਮੁੱਦਾ ਖਤਮ ਹੋ ਗਿਆ ਹੈ, ਉਸਦਾ ਕੋਈ ਮਤਲਬ ਨਹੀਂ ਹੈ।
Îਮੁਲਾਇਮ ਨੇ ਕਿਹਾ ਕਿ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਦੋਵੇ ਵੱਡੀ ਰਾਸ਼ਟਰੀ ਪਾਰਟੀਆਂ ਕਮਜੋਰ ਹੋ ਰਹੀਆਂ ਹਨ ਅਤੇ ਆਪਸ ਚ ਲੜ ਰਹੀਆਂ ਹਨ ।  ਇਹੋ ਜਿਹੀ ਹਾਲਤ ਤੈਅ ਸਮੇ ਤੋਂ ਪਹਿਲਾਂ ਲੋਕਸਭਾ ਚੋਣਾਂ ਹੋ ਸਕਦੀਆਂ ਹਨ। ਦੋਵੇ ਪਾਰਟੀਆਂ  ਲੋਕਾਂ ਦੀਆਂ ਇਛਾਵਾਂ ਨੂੰ ਪੂਰਾ ਕਰਨ ਚ ਨਾਕਾਮ ਰਹੀਆਂ ਹਨ, ਇਸਲਈ  ਸਮਾਜਵਾਦੀ ਪਾਰਟੀ ਨੂੰ ਅਗੇ ਆਉਣ ਪਿਆ ਹੈ।
ਪ੍ਰਧਾਨਮੰਤਰੀ ਬਨਣ ਬਾਰੇ ਪੁੱਛੇ ਇਕ ਸਵਾਲ ਦੇ ਜਵਾਬ ਚ ਉਨਾਂ ਕਿਹਾ ਕਿ ਮੈਂ ਕੋਈ ਸੰਤ ਨਹੀਂ ਹਾਂ, ਜਦੋਂ ਦੇਵਗੋੜਾ ਪ੍ਰਧਾਨਮੰਤਰੀ ਬਣ ਸਕਦੇ ਹਨ ਤਾਂ ਇਹ ਮੌਕਾ ਸਾਡੀ ਪਾਰਟੀ ਨੂੰ ਵੀ ਮਿਲ ਸਕਦਾ ਹੈ । ਦੋ ਰੋਜਾ ਸੰਮੇਲਨ ਤੋਂ ਬਾਦ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਉਨਾਂ ਕਿਹਾ ਕਿ ਇਹ ਮੌਕੇ ਤੇ ਹੈ ਜਿਵੇ ਦੇਵਗੋੜਾ ਨੂੰ ਮੋਕਾ ਮਿਲਿਆ ਸੀ ਸਮਾਜਵਾਦੀ ਪਾਰਟੀ ਸਾਮਨੇ ਵੀ ਇਹ ਮੌਕਾ ਆ ਸਕਦਾ ਹੈ। ਰਾਜਨੀਤੀ ਚ ਕੁਛ ਵੀ ਪਹਿਲਾਂ ਨਹੀਂ ਕਿਹਾ ਜਾ ਸਕਦਾ। ਉਹ ਪੁੱਛੇ ਜਾਣ ਤੇ ਕੀ ਤੁਸੀਂ ਪ੍ਰਧਾਨਮੰਤਰੀ ਬਣਨਾ ਚਾਹੁੰਦੇ ਹੋਂ, ਉਨਾਂ ਕਿਹਾ ਕਿ ਮੇਰੀ ਪਾਰਟੀਇਸਲਈ ਪ੍ਰਚਾਰ ਨਹੀਂ ਕਰੇਗੀ, ਐਪਰ ਮੈਂ ਕੋਈ ਸੰਤ ਨਹੀਂ ਹਾਂ।
ਇਹ ਪੁੱਛੇ ਜਾਣ ਤੇ ਕੀ ਮੀਡੀਆ ਤਾਂ ਮੁਲਾਇਮ ਸਿੰਘ ਯਾਦਵ ਨੂੰ ਪ੍ਰਧਾਨੰਮੰਤਰੀ ਵਜੋਂ ਪੇਸ਼ ਕਰ ਰਿਹਾ ਹੈ, ਉਨਾਂ ਕਿਹਾ ਕਿ ਇਸਲਈ ਮੈਂ ਧਨੰਵਾਦ ਕਰਨਾ ਚਾਹੁੰਦਾ ਹਾਂ, ਪਰ ਮੈਂ ਪ੍ਰਧਾਨਮੰਤਰੀ ਦੇ ਉਹਦੇ ਦਾ ਉਮੀਦਵਾਰ ਨਹੀਂ ਹਾਂ।
ਮਹਿੰਗਾਈ ਲਈ ਕੇਂਦਰ ਦੀ ਯੁਪੀਏ ਸਰਕਾਰ ਨੂੰ ਜਿੰਮੇਵਾਰ ਦਸਦਿਆਂ ਉਨਾਂ ਕਿਹਾ ਕਿ ਸਾਡੀ ਪਾਰਟੀ ਪਟਰੋਲ ਅਤੇ ਦੁਜੀਆਂ ਵਸਤਾਂ ਦੀਆਂ ਕੀਮਤਾਂ ਚ ਹੋ ਰਹੇ ਵਾਧੇ ਵਿਰੁਧ ਪ੍ਰਦਰਸ਼ਨ ਕਰੇਗੀ।
ਇਹ ਵਾਰ-ਵਾਰ  ਪੁੱਛੇ ਜਾਣ ਤੇ ਕੀ ਤੁਹਾਡੇ ਤੀਜੇ ਮੋਰਚੇ ਚ ਖੱਬਾ ਮੋਰਚਾ ਸਾਮਿਲ ਹੋਵੇਗਾ ਜਾਂ ਤ੍ਰਿਣਮੂਲ ਕਾਂਗਰਸ ਉਨਾਂ ਕਿਹਾ ਕਿ ਅਸੀਂ ਕਿਸੇ ਪਾਰਟੀ ਨਾਲ ਗਲਬਾਤ ਨਹੀਂ ਕਰ ਰਹੇ ਹਾਂ ਅਤੇ ਲੋਕਸਭਾ ਚੋਣਾਂ ਤੋਂ ਪਹਿਲਾਂ ਕਿਸੇ ਨਾਲ ਗਲਬਾਤ ਨਹੀਂ ਕਰਾਂਗੇ।
ਇਥੇ ਇਹ ਜਿਕਰਯੋਗ ਹੈ ਕਿ ਉਤਰਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਕਲ ਰਾਈਟਰਸ ਬਿਲਡਿੰਗ ਵਿਖੇ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੁਲਾਕਾਤ ਕਰਨ ਲਈ ਗਏ ਸਨ। ਤਕਰੀਬਨ 45 ਮਿਨਟ ਦੀ ਮੁਲਾਕਾਤ ਤੋਂ ਬਾਦ ਦੋਵਾਂ ਨੇ ਪਤਰਕਾਰਾਂ ਨੂੰ ਦਸਿਆ ਕਿ ਆਪੋ-ਆਪਣੇ ਰਾਜ ਚ ਵਿਕਾਸ ਕਾਰਜਾਂ ਬਾਰੇ ਚਰਚਾ ਕੀਤੀ ਗਈ।

No comments:

Post a Comment