Saturday, January 14, 2012

ਕੋਲਕਾਤਾ ਚ ਵੀ ਪੰਜਾਬ ਚੋਣਾਂ ਦਾ ਅਸਰ , ਉਮੀਦਵਾਰਾਂ ਦੇ ਹਕ ਚ ਪ੍ਰਚਾਰ ਸੁਰੂ
ਕੋਲਕਾਤਾ, 14 ਜਨਵਰੀ (ਰਣਜੀਤ ਸਿੰਘ ਲੁਧਿਆਣਵੀ)-ਕੋਲਕਾਤਾ ਮਿੰਨੀ ਪੰਜਾਬ ਕਿਹਾ ਜਾਂਦਾ ਹੈ। ਇਥੋਂ ਦੇ ਭਵਾਨੀਪੁਰ, ਡਨਲਪ ਅਤੇ ਅੰਦੁਲ-ਆਲਮਪੁਰ ਜਿਹੇ ਇਲਾਕਿਆਂ ਚ ਲੁਧਿਆਣਾ, ਅੰਮ੍ਰਿਤਸਰ, ਜਲੰਧਰ, ਰੋਪੜ, ਫਿਰੋਜਪੁਰ ਸਮੇਤ ਪੰਜਾਬ ਦੇ ਸਾਰੇ ਜਿਲਿਆਂ ਦੇ ਨਾਗਰਿਕ ਮਿਲ ਜਾਣਗੇ। ਹੁਣ ਜਦੋਂ 30 ਜਨਵਰੀ ਨੂੰ ਪੰਜਾਬ ਚ ਚੋਣਾਂ ਹੋਣ ਜਾ ਰਹੀਆਂ ਹਨ, ਇਥੇ ਵੀ ਪੰਜਾਬ ਚੋਣਾਂ ਦੀ ਹੀ ਚਰਚਾ ਹੈ।  ਰਾਜਨੀਤੀ ਚ ਦਿਲਚਸ਼ਪੀ ਰੱਖਣ ਵਾਲੇ ਜਿਥੇ ਆਪੋ-ਆਪਣੀ ਪਾਰਟੀ ਦੇ ਹਕ ਚ ਚੋਣ ਪ੍ਰਚਾਰ ਕਰ ਰਹੇ ਹਨ ਉਥੇ ਪੰਜਾਬ ਜਾ ਕੇ ਵੀ ਆਪਣੇ ਉਮੀਦਵਾਰ ਦੇ ਹਕ ਚ ਪ੍ਰਚਾਰ ਕਰ ਰਹੇ ਹਨ। ਕਈ ਲੋਕਾਂ ਨੇ ਵੋਟਾਂ ਪਾਉਣ ਲਈ ਪਹਿਲਾਂ ਹੀ ਟਿਕਟਾਂ ਬੁੱਕਕਰਵਾ ਲਈਆਂ ਹਨ ਅਤੇ ਕਈ ਤਤਕਾਲ ਅਤੇ ਹਵਾਈ ਜਹਾਜ ਰਾਹੀ 25 ਜਨਵਰੀ ਤੋਂ ਬਾਦ ਪੰਜਾਬ ਜਾਣ ਦੀ ਤਿਆਰੀ ਚ ਹਨ।
ਕੋਲਕਾਤਾ ਦੇ ਡਨਲਪ ਸਥਿਤ ਖਾਲਸਾ ਸਕੂਲ ਚ ਰੋਪੜ ਤੋਂ ਅਕਾਲੀ ਦਲ ਉਮੀਦਵਾਰ ਡਾਕਟਰ ਦਲਜੀਤ ਸਿੰਘ ਚੀਮਾ ਦੇ ਹਕ ਚ ਇਕ ਮੀਟਿੰਗ ਕੀਤੀ ਗਈ ਅਤੇ ਉਨਾਂ ਨੂੰ ਜਿਤਾਉਣ ਲਈ ਹਰ ਤਰਾਂ ਦੀ ਮਦਦ ਦਾ ਹੁੰਗਾਰਾ ਭਰਿਆ ਗਿਆ। ਰੋਪੜ ਜਿਲੇ ਦੇ ਵੱਖ-ਵੱਖ ਹਲਕਿਆਂ ਦੇ ਰਹਿਣ ਵਾਲੇ ਨਾਗਰਿਕ ਮੀਟਿੰਗ ਚ ਭਰਵੀਂ ਗਿਣਤੀ ਚ ਸਾਮਿਲ ਹੋਏ। ਇਸ ਮੌਕੇ ਸ. ਸ਼ਮਸ਼ੇਰ ਸਿੰਘ, ਸ. ਉਮਰੈਲ ਸਿੰਘ, ਸ. ਹਰੀ ਸਿੰਘ, ਸ. ਹਰਜੀਤ ਸਿੰਘ, ਸ. ਮਨਜੀਤ ਸਿੰਘ, ਸ. ਚਰਨਜੀਤ ਸਿੰਘ, ਸ. ਸੁਰਿੰਦਰ ਸਿੰਘ, ਸ. ਅੰਮ੍ਰਿਤਪਾਲ ਸਿੰਘ, ਸ. ਅਮਰੀਕ ਸਿੰਘ, ਸ. ਕੋਰ ਸਿੰਘ, ਸ. ਕੁਲਵਿੰਦਰ ਸਿੰਘ, ਸ. ਸੁਖਦੇਵ ਸਿੰਘ, ਸ. ਜਸਵਿੰਦਰ ਸਿੰਘ ਸਮੇਤ ਕਈ ਪਤਵੰਤੇ ਸੱਜਣ ਸਾਮਿਲ ਸਨ। ਮੀਟਿੰਗ ਦਾ ਸੰਚਾਲਨ ਸ. ਜਗਮੋਹਨ ਸਿੰਘ ਗਿੱਲ ਨੇ ਕੀਤਾ। ਉਨਾਂ ਇਸ ਮੌਕੇ ਕਿਹਾ ਕਿ ਸ. ਚੀਮਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਸਹਾਲਕਾਰ ਅਤੇ ਸ੍ਰੋਮਣੀ ਅਕਾਲੀ ਦਲ ਦੇ ਬੁਲਾਰੇ ਹਨ। ਉਨਾਂ ਅਕਾਲੀ ਦਲ ਅਤੇ ਪੰਜਾਬੀਆਂ ਲਈ ਮੁੱਖ ਮੰਤਰੀ ਦੀ ਮਦਦ ਨਾਲ ਬਹੁਤ ਕੁਛ ਕੀਤਾ ਹੈ ਅਤੇ ਕੋਲਕਾਤਾ ਦੇ ਪੰਜਾਬੀਆਂ ਲਈ ਵੀ ਉਹ ਹਰ ਸਮੇਂ ਕਿਸੇ ਵੀ ਤਰਾਂ ਦੀ ਮਦਦ ਕਰਨ ਲਈ ਤਿਆਰ ਰਹਿੰਦੇ ਹਨ। ਇਸਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਚੋਣਾਂ ਮੌਕੇ ਉਨਾਂ ਦੀ ਹਰ ਤਰਾਂ ਨਾਲ ਮਦਦ ਕਰੀਏ । ਉਨਾਂ ਉਮੀਦ ਜਾਹਿਰ ਕੀਤੀ ਕਿ ਇਕ ਵਾਰ ਫੇਰ ਅਕਾਲੀ ਦਲ ਸ਼ਾਨਦਾਰ ਤਰੀਕੇ ਨਾਲ ਚੋਣਾਂ ਜਿਤ ਕੇ ਆਪਣੀ ਸਰਕਾਰ ਬਣਾਉਣ ਚ ਸਫਲ ਰਹੇਗੀ। ਇਸ ਦੌਰਾਨ ਉਨਾਂ ਕਿਹਾ ਕਿ ਚੋਣ ਪ੍ਰਚਾਰ ਤੋਂ ਲੈ ਕੇ ਹਰ ਤਰਾਂ ਦੇ ਕੰਮ ਚ ਅਸੀਂ ਉਨਾਂ ਦੀ ਹਮਾਇਤ ਕਰਾਂਗੇ।
ਸੂਤਰਾਂ ਦਾ ਕਹਿਣਾ  ਹੈ ਕਿ ਕਾਂਗਰਸ ਅਤੇ ਅਕਾਲੀ ਦਲ ਦੇ ਦੁਜੇ ਧੜਿਆ ਅਤੇ ਸਾਂਝਾ ਮੋਰਚਾ ਦੇ ਉਮੀਦਵਾਰਾਂ ਲਈ ਵੀ ਕਈ ਥਾਂ ਤੇ ਪ੍ਰਚਾਰ ਅਤੇ ਹਮਾਇਤ ਦੀ ਮੁਹਿੰਮ ਜਾਰੀ ਹੈ। ਅਕਾਲੀ ਦਲ ਨਾਲ ਜੁੜੇ ਇਕ ਆਗੁ ਨੇ ਦੱਸਿਆ ਕਿ  ਕੋਲਕਾਤਾ ਦੇ ਪੰਜਾਬੀਆਂ ਦੀਆਂ ਨਜਰਾਂ ਪੰਜਾਬ ਚੋਣਾਂ ਅਤੇ ਅਜੀਤ ਚ ਛਪਣ ਵਾਲੀਆਂ ਚੋਣ ਸੰਬੰਧੀ ਖਬਰਾਂ ਤੇ ਹੀ ਰਹਿੰਦੀ ਹੈ। 

No comments:

Post a Comment