Monday, January 30, 2012

ਕਾਂਗਰਸ ਦੀ ਘੱਟਗਿਣਤੀ ਦੀ ਸਰਕਾਰ - ਮਮਤਾ


ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਜਿਥੇ ਕੇਂਦਰ ਦੀ ਯੁਪੀਏ ਦੀ ਸਾਂਝੀ ਸਰਕਾਰ ਚਲਾਉਣ ਦੀ ਸਾਡੀ ਜਿੰਮੇਵਾਰੀ ਹੈ ਉਥੇ ਜਿੰਨਾ ਲੋਕਾਂ ਨੇ ਸਾਨੂੰ ਵੋਟਾਂ ਦੇ ਕੇ ਜਿਤਾਇਆ , ਉਨਾਂ ਬਾਰੇ ਵੀ ਸਾਡੀ ਜਿੰਮੇਵਾਰੀ ਬਨਣੀ ਹੈ। ਅਸੀਂ ਪ੍ਰਧਾਨਮੰਤਰੀ ਨੂੰ ਇਸ ਬਾਰੇ ਦਸਿਆ ਹੈ। ਸਟਾਰ ਆਨੰਦ ਵਿਰੋਧੀ ਕੋਲਕਾਤਾ ਦੇ ਮਮਤਾ ਬੈਨਰਜੀ ਸਮਰਥਕ ਤਿੰਨ ਟੀਵੀ ਚੈਨਲਾਂ ਕੋਲਕਾਤਾ ਟੀਵੀ, ਚੈਨਲ 10 ਅਤੇ ਨਿਉਜ ਟਾਈਮ ਦੇ ਪਤੱਰਕਾਰਾਂ ਨਾਲ ਵਿਸ਼ੇਸ ਇੰਟਰਵਿਉ ਦੋਰਾਨ ਉਨਾਂ ਰਾਜ ਸਰਕਾਰ ਵਿਰੁਧ ਲਾਏ ਜਾ ਰਹੇ ਬਿਆਨਾਂ ਦਾ ਸਖਤ ਨੋਟਿਸ ਲਿਆ ਅਤੇ ਕਿਹਾ ਕਿ ਬੀਤੇ 35 ਸਾਲਾਂ ਚ ਕਮਿਉਨਿਸਟਾਂ ਨੇ ਰਾਜ ਨੂੰਤਬਾਹ ਕਰ ਦਿਤਾ ਸੀ ਫੇਰ ਵੀ ਉਨਾਂ ਬੀਤੇ 8 ਮਹੀਨੇ ਚ ਜਿੰਨਾ ਕੰਮ ਕੀਤਾ ਹੈ ਉਸ ਬਾਰੇ ਦੱਸਣ ਲਈ 8 ਘੰਟੇ ਵੀ ਘੱਟ ਹਨ।
ਉਨਾਂ ਕਿਹਾ ਕਿ ਜੇਕਰ ਅਸੀਂ ਕੇਂਦਰ ਨੂੰ ਸਰਕਾਰ  ਚ ਰੱਖਣ ਲਈ ਜਿੰਮੇਵਾਰ ਹਾਂ, ਇਸਦੇ ਨਾਲ ਹੀ ਲੋਕ ਵਿਰੋਧੀ ਕੰਮਕਾਜ ਦੀ ਹਮਾਇਤ ਵੀ ਨਹੀਂ ਕਰ ਸਕਦੇ। ਇਸਲਈ ਅਸੀਂ ਖੁਦਰਾ ਵਪਾਰ ਚ ਸੌ ਫੀਸਦੀ ਪੁੰਜੀ ਨਿਵੇਸ਼ ਦਾ ਵਿਰੋਧ ਕੀਤਾ, ਪਟਰੋਲ-ਡੀਜਲ ਦੀਆਂ ਕੀਮਤਾਂ ਚ ਵਾਧੇ ਦਾ ਵਿਰੋਧ ਕੀਤਾ ਜਿਸ ਕਾਰਨ ਗੈਸ ਦੀਆਂ ਕੀਮਤਾਂ ਚ ਵਾਧਾ ਨਹੀਂ ਕੀਤਾ ਜਾ ਸਕਿਆ। ਖਾਦ ਸੁਰਖਿਆ ਐਕਟ ਬਾਰੇ ਹੈਰਨਗੀ ਜਾਹਿਰਕਰਦਿਆਂ ਉਨਾਂ ਕਿਹਾ ਕਿ ਪਤਾ ਨਹੀਂ ਸਰਕਾਰ ਨੂੰ ਪੈਸਾ ਕਿਥੋਂ ਮਿਲੇਗਾ? ਲੋਕਪਾਲ ਬਾਰੇ ਆਪਣਾ ਸਟੈਂਡ ਸਪਸ਼ਟ ਕਰਦਿਆਂ ਉਨਾਂ ਕਿਹਾ ਕਿ ਅਸੀਂ ਕਿਹਾ ਸੀ ਕਿ ਲੋਕਾਯੁਕਤ ਰਾਜਾਂ ਦਾ ਮਸਲਾ ਹੈ ਐਪਰ ਲੋਕਸਭਾ ਚ ਚਰਚਾ ਸਮੇ ਲੋਕਪਾਲ ਨਾਲ ਜੋੜ ਦਿਤਾ ਗਿਆ, ਰਾਜ ਦੇਕੰਮ ਚ ਕੇਦਰ ਦੀ ਦਖਲਅੰਦਾਜੀ ਅਸੀਂ ਬਰਦਾਸਤ ਨਹੀਂ ਕਰਸਕਦੇ।
ਕਾਂਗਰਸੀਆਂ ਦੇ ਵਰਦਿਆਂ ਉਨਾੰ ਕਿਹਾ ਕਿ ਸਿੰਗੁਰ ਮਸਲੇ ਤੇ ਪ੍ਰਧਾਨਮੰਤਰੀ ਨੇ ਉਨਾਂ ਨਾਲ ਗੱਲ ਨਹੀਂ ਕੀਤੀ ਕਿਉਂਕਿ ਉਹ ਮਾਰਕਸੀ ਆਗੁਆਂ ਨੂੰ ਨਾਰਾਜ ਨਹੀਂ ਕਰਨਾ ਚਾਹੁੰਦੇ ਸਨ। ਨੰਦੀਗ੍ਰਾਮ ਜਾਣ ਸਮੇਂ ਜਦੋਂ ਮੈਨੂੰ ਰੋਕਿਆ ਗਿਆ ਕੋਈ ਕਾਂਗਰਸੀ ਆਗੂ ਹਮਾਇਤ ਨਹੀਂ ਅੱਗੇ ਨਹੀਂ ਆਇਆ। ਜਦੋਂ ਇਕ ਕਾਂਗਰਸੀ ਨੂੰ ਫੋਨ ਕੀਤਾ ਤਾਂ ਉਨਾਂ ਫੋਨ ਬੰਦ ਕਰ ਦਿਤਾ। ਸਾਡਾ ਸਿਰਫ ਇਕ ਕੈਬੀਨੇਟ ਮੰਤਰੀ ਹੈ ਅਤੇ ਪੰਜ ਰਾਜ ਮੰਤਰੀ ਹਨ ਪਰ ਉਨਾਂ ਨੂੰ ਕੋਈ ਕੰਮ ਕਰਨ ਨਹੀਂ ਦਿਤਾ ਜਾਂਦਾ ਸਾਨੂੰ ਪਾਰਟੀਮੈਂਟ ਚ ਕਮਰਾ ਵੀ ਨਹੀਂ ਮਿਲਿਆ ਹੈ। ਉਨਾਂ ਕਿਹਾ ਕਿ ਕੇਂਦਰ ਚ ਕਾਂਗਰਸ ਦੀ ਘੱਟਗਿਣਤੀ ਦੀਸਰਕਾਰ ਹੈ ਅਤੇ ਇਹ ਉਨਾਂ ਨੂੰ ਸਮਝ ਕੇ ਚਲਣਾ ਚਾਹੀਦਾ ਹੈ ਕਿ ਤ੍ਰਿਣਮੁਲ ਕਾਂਗਰਸ ਦੀ ਮਦਦ ਨਾਲ ਸਰਕਾਰ ਚਲ ਰਹੀ 

No comments:

Post a Comment